ਮੁੰਬਈ, 10 ਸਤੰਬਰ
ਕੰਗਨਾ ਰਣੌਤ ਤੋਂ ਬਾਅਦ ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਨੋਟਿਸ ਭੇਜਿਆ ਹੈ ਜਿਸ ’ਚ ਉਸ ਵੱਲੋਂ ਆਪਣੇ ਘਰ ’ਚ ਗ਼ੈਰ-ਕਾਨੂੰਨੀ ਉਸਾਰੀ ਕਰਨ ਬਾਰੇ ਦੱਸਿਆ ਗਿਆ ਹੈ। ਸਥਾਨਕ ਸੰਸਥਾ ਦੇ ਅਧਿਕਾਰੀ ਨੇ ਦੱਸਿਆ ਕਿ ਮਨੀਸ਼ ਮਲਹੋਤਰਾ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਨੋਟਿਸ ਅਨੁਸਾਰ ਮਨੀਸ਼ ਮਲਹੋਤਰਾ ਨੇ ਨੀਮ ਸ਼ਹਿਰੀ ਇਲਾਕੇ ਬਾਂਦਰਾ ਦੇ ਪਾਲੀ ਹਿੱਲ ਇਲਾਕੇ ਦੇ ਨਰਗਿਸ ਦੱਤ ਰੋਡ ਸਥਿਤ ਆਪਣੇ ਬੰਗਲੇ ’ਚ ਰਿਹਾਇਸ਼ ਲਈ ਬਣਾਈ ਪਹਿਲੀ ਮੰਜ਼ਿਲ ਨੂੰ ਕਾਰੋਬਾਰੀ ਦਫ਼ਤਰ ’ਚ ਤਬਦੀਲ ਕੀਤਾ ਹੋਇਆ ਹੈ। ਮਲਹੋਤਰਾ ਨੂੰ ਇਹ ਨੋਟਿਸ 9 ਸਤੰਬਰ ਨੂੰ ਜਾਰੀ ਕੀਤਾ ਗਿਆ ਹੈ। -ਪੀਟੀਆਈ