ਨਵੀਂ ਦਿੱਲੀ, 4 ਮਾਰਚ
ਆਮਦਨ ਕਰ ਵਿਭਾਗ ਨੇ ਤਾਮਿਲ ਨਾਡੂ ਵਿੱਚ ਸਿਵਲ ਠੇਕੇਦਾਰੀ ’ਚ ਲੱਗੇ ਦੋ ਸਮੂਹਾਂ ’ਤੇ ਮਾਰੇ ਛਾਪਿਆਂ ਦੌਰਾਨ 175 ਕਰੋੜ ਰੁਪਏ ਦਾ ਕਾਲਾ ਧਨ ਬਰਾਮਦ ਕੀਤਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸ (ਸੀਟੀਡੀਬੀ) ਨੇੇ ਦੱਸਿਆ ਕਿ ਬੁੱਧਵਾਰ ਨੂੰ ਮਦੁਰਾਇ ਤੇ ਰਾਮਾਨਾਥਪੁਰਮ ਜ਼ਿਲ੍ਹਿਆਂ ’ਚ 18 ਵੱਖ ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ ’ਚ ਟੀਮ ਹੱਥ 3 ਕਰੋੜ ਰੁਪਏ ਦੀ ਨਗ਼ਦੀ ਲੱਗੀ ਹੈ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਕਿਹਾ ਕਿ ਉਕਤ ਛਾਪੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਮਾਰੇ ਗਏ ਸਨ। -ਏਜੰਸੀ