ਨਵੀਂ ਦਿੱਲੀ: ਜ਼ਾਇਡਸ ਕੈਡਿਲਾ ਅਤੇ ਤਾਇਵਾਨ ਦੀ ਫਾਰਮਾਸਿਊਟੀਕਲ ਫਰਮ ਟੀਐੱਲਸੀ ਨੇ ਭਾਰਤ ਵਿੱਚ ਬਲੈਕ ਫੰਗਸ ਦੇ ਇਲਾਜ ਲਈ ਡਰੱਗ ਲਿਪੋਸੋਮਲ ਐਮਫੋਟੈਰੀਸਿਨ-ਬੀ ਬਾਜ਼ਾਰ ਵਿੱਚ ਲਿਆਉਣ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਸ ਸਬੰਧੀ ਜ਼ਾਇਡਸ ਕੈਡਿਲਾ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਤਹਿਤ ਟੀਐੱਲਸੀ, ਜ਼ਾਇਡਸ ਨੂੰ ਐਮਫੋਟੀਐੱਲਸੀ ਦਵਾਈ ਤਿਆਰ ਕਰ ਕੇ ਸਪਲਾਈ ਕਰੇਗੀ ਤੇ ਜ਼ਾਇਡਸ ਭਾਰਤ ਵਿੱਚ ਇਸ ਦੀ ਮਾਰਕੀਟਿੰਗ ਕਰੇਗੀ। -ਪੀਟੀਆਈ