ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਭਾਜਪਾ ਵੱਲੋਂ ਮੁੰਬਈ ’ਚ ਚਲਾਈ ਗਈ ਮੁਹਿੰਮ ਨੇ ਵਿਰੋਧੀ ਪਾਰਟੀਆਂ ਦੇ ਇਰਾਦੇ ਹੋਰ ਮਜ਼ਬੂਤ ਕਰ ਦਿੱਤੇ ਹਨ। ਉਨ੍ਹਾਂ ਕਿਹਾ, ‘ਬੀਤੇ ਦਿਨ ਜਦੋਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਮੁੰਬਈ ’ਚ ਆਮਦਨ ਕਰ ਵਿਭਾਗ, ਸੀਬੀਆਈ, ਈਡੀ ਦੇ ਡਿਟਰਜੈਂਟ ਨਾਲ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਏਕਤਾ ਬਾਰੇ ਭਾਜਪਾ ਤੋਂ ਪ੍ਰੇਰਿਤ ਕਹਾਣੀਆਂ ਘੜੀਆਂ ਜਾਣ ਲੱਗੀਆਂ। ਵਿਰੋਧੀ ਏਕਤਾ ਦੇ ਖਤਮ ਹੋਣ ਦੀ ਕਹਾਣੀ ਘੜਨ ਵਾਲਿਆਂ ਨੂੰ ਨਿਰਾਸ਼ਾ ਹੱਥ ਲੱਗੇਗੀ।’ ਰਮੇਸ਼ ਨੇ ਕਿਹਾ, ‘23 ਜੂਨ ਨੂੰ ਪਟਨਾ ’ਚ ਮਿਲਣ ਵਾਲੀਆਂ ਪਾਰਟੀਆਂ ਦੀ ਅਗਲੀ ਮੀਟਿੰਗ 17-18 ਜੁਲਾਈ ਨੂੰ ਬੰਗਲੂਰੂ ’ਚ ਹੋਵੇਗੀ। ਮੁੰਬਈ ’ਚ ਜੋ ਹੋਇਆ, ਉਸ ਨਾਲ ਵਿਰੋਧੀ ਧਿਰ ਦਾ ਅਹਿਦ ਹੋਰ ਦ੍ਰਿੜ੍ਹ ਹੋਇਆ ਹੈ।’ -ਆਈਏਐੱਨਐੱਸ