ਕੋਤੁਲਪੁਰ(ਪੱਛਮ ਬੰਗਾਲ): 22 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਮੁਫ਼ਤ ਰਾਸ਼ਨ ਦੇਣ ਦਾ ਝੂਠਾ ਵਾਅਦਾ ਕਰ ਰਹੀ ਹੈ, ਜਿਸ ਨੂੰ ਉਹ ‘ਕਦੇ ਪੂਰਾ ਨਹੀਂ ਕਰੇਗੀ।’ ਬਾਂਕੁੜਾ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਜਪਾ ਨੂੰ ‘ਬਾਹਰਲੇ ਲੋਕਾਂ ਦੀ ਪਾਰਟੀ’ ਦੱਸਿਆ ਅਤੇ ਦੋਸ਼ ਲਾਇਆ ਕਿ ਉਹ, ‘ਦਹਿਸ਼ਤ ਫੈਲਾਉਣ ਲਈ ਸੂਬੇ ਵਿੱਚ ਗੁੰਡਾ ਅਨਸਰਾਂ’ ਨੂੰ ਲਿਆ ਰਹੀ ਹੈ। ਉਨ੍ਹਾਂ ਕਿਹਾ, ‘‘ ਗੁੰਡੇ ਤੁਹਾਡੇ ਘਰ ਆ ਕੇ ਆਪਣੀ ਪਾਰਟੀ ਲਈ ਵੋਟ ਮੰਗਣਗੇ। ਜੇ ਇਹ ਤੁਹਾਨੂੰ ਧਮਕੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਭਜਾਉਣ ਲਈ ਆਪਣੇ ਘਰਾਂ ਦੇ ਬਰਤਨ ਹੱਥਾਂ ਵਿੱਚ ਲੈ ਕੇ ਤਿਆਰ ਰਹੋ। ’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਦੀ ਭਾਜਪਾ ਨਾਲ ਗੰਢਤੁਪ ਹੈ। -ਏਜੰਸੀ