ਨਵੀਂ ਦਿੱਲੀ: ਸੀਪੀਆਈ (ਐੱਮ) ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਫਿਰਕੂ ਪਾੜੇ ਪਾ ਕੇ, ਮੀਡੀਆ ’ਤੇ ਕੰਟਰੋਲ ਕਰਕੇ ਤੇ ਪੈਸੇ ਦੀ ਵਰਤੋਂ ਕਰਕੇ ਜਿੱਤ ਦਰਜ ਕੀਤੀ ਹੈ। ਪਾਰਟੀ ਨੇ ਕਿਹਾ, ‘ਭਾਜਪਾ ਨੇ ਲਗਾਤਾਰ ਦੂਜੀ ਵਾਰ ਯੂਪੀ ਵਿਧਾਨ ਸਭਾ ਚੋਣਾਂ ’ਚ ਜਿੱਤ ਦਰਜ ਕੀਤੀ ਹੈ। ਭਾਜਪਾ ਨੇ ਫਿਰਕੂ ਪਾੜਾ ਵਧਾ ਕੇ, ਮੀਡੀਆ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰਕੇ ਤੇ ਪੈਸੇ ਦੀ ਦੁਰਵਰਤੋਂ ਕਰਕੇ ਇਹ ਜਿੱਤ ਹਾਸਲ ਕੀਤੀ ਹੈ।’ ਉਨ੍ਹਾਂ ਪੰਜਾਬ ’ਚ ‘ਆਪ’ ਦੀ ਹੋਈ ਵੱਡੀ ਜਿੱਤ ਨੂੰ ਫ਼ੈਸਲਾਕੁਨ ਤਬਦੀਲੀ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। -ਪੀਟੀਆਈ