ਇੰਫਾਲ, 10 ਮਾਰਚ
ਭਾਰਤੀ ਜਨਤਾ ਪਾਰਟੀ ਉੱਤਰ ਪੂਰਬੀ ਸੂਬੇ ਮਣੀਪੁਰ ਵਿੱਚ 60 ਵਿਚੋਂ 32 ਸੀਟਾਂ ਜਿੱਤ ਕੇ ਸੱਤਾ ’ਤੇ ਕਾਬਜ਼ ਹੋਣ ਜਾ ਰਹੀ ਹੈ। ਉਧਰ, ਵਿਰੋਧੀ ਧਿਰ ਕਾਂਗਰਸ ਦਾ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਹੈ ਤੇ ਉਹ 2017 ਦੀ ਸਭ ਤੋਂ ਵੱਡੀ ਪਾਰਟੀ ਦੇ ਰੁਤਬੇ ਨੂੰ ਗੁਆ ਕੇ ਮਹਿਜ਼ 5 ਸੀਟਾਂ ’ਤੇ ਸਿਮਟ ਗਈ ਹੈ। ਜਨਤਾ ਦਲ ਤੇ ਨੈਸ਼ਨਲ ਪੀਪਲਜ਼ ਪਾਰਟੀ ਨੇ ਛੇ-ਛੇ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਤਿੰਨ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਕ ਸੀਟ ਦਾ ਨਤੀਜਾ ਹਾਲੇ ਆਉਣਾ ਬਾਕੀ ਹੈ ਜਿਸ ’ਤੇ ਐਨਪੀਪੀ ਲੀਡ ਕਰ ਰਹੀ ਹੈ।-ਏਜੰਸੀ