ਇੰਫਾਲ, 21 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਨੀਪੁਰ ਦੇ ਇਤਿਹਾਸ, ਸਭਿਆਚਾਰ ਤੇ ਭਾਸ਼ਾ ਦੀ ਸੁਰੱਖਿਆ ਯਕੀਨੀ ਬਣਾਏਗੀ ਜਦੋਂਕਿ ਭਾਜਪਾ ਤੇ ਆਰਐੱਸਐੱਸ ਨੇ ਇਨ੍ਹਾਂ ਨੂੰ ਕਮਜ਼ੋਰ ਕੀਤਾ ਹੈ। ਰੈਲੀ ਨੂੰ ਸੰਬੋੋਧਨ ਕਰਦਿਆਂ ਰਾਹੁਲ ਨੇ ਮਨੀਪੁਰ ਵਿੱਚ ਮਹਿਲਾਵਾਂ ਨੂੰ ਇਕ-ਤਿਹਾਈ ਰਾਖਵਾਂਕਰਨ, ਐੱਮਐੈੱਸਐੱਮਈ ਸੈਕਟਰ ਨੂੰ ਮੁੜ ਪੈਰਾਂ ਸਿਰ ਕਰਨ, ਚਾਵਲ ਦੇ ਉਤਪਾਦਨ ਵਿੱਚ ਸੂਬੇ ਨੂੰ ਆਤਮਨਿਰਭਰ ਬਣਾਉਣ, ਸਿੰਜਾਈ ਸਹੂਲਤਾਂ ’ਚ ਸੁਧਾਰ, ਫੂਡ ਪਾਰਕਾਂ ਦੀ ਉਸਾਰੀ ਤੇ ਮਹਿਲਾਵਾਂ ਦੇ ਕੰਟਰੋਲ ਵਾਲੀਆਂ ‘ਇਮਾ ਮਾਰਕੀਟਾਂ’ ਖੋਲ੍ਹਣ ਦੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਭਾਵੇਂ ਮਨੀਪੁਰ ਨਾਲੋਂ ਬਹੁਤ ਵੱਡਾ ਹੈ, ਪਰ ਉਨ੍ਹਾਂ ਲਈ ਦੋਵੇਂ ਰਾਜਾਂ ਦੀ ਇਕੋ ਜਿਹੀ ਅਹਿਮੀਅਤ ਹੈ। -ਪੀਟੀਆਈ