ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਰਾਜਸਥਾਨ ਅਤੇ ਹਰਿਆਣਾ ਵਿੱਚ 10 ਜੂਨ ਨੂੰ ਹੋਣ ਜਾ ਰਹੀ ਰਾਜ ਸਭਾ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਵਿੱਚ ਪਾਰਟੀ ਕੋਲ ਜਿੱਤ ਹਾਸਲ ਕਰਨ ਯੋਗ ਵਿਧਾਇਕ ਹਨ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਭਾਜਪਾ ਜਿਸ ਸੂਬੇ ਵਿੱਚ ਚੋਣ ਹਾਰ ਜਾਂਦੀ ਹੈ ਉੱਥੇ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ। ਮੱਧ ਪ੍ਰਦੇਸ਼, ਗੋਆ ਅਤੇ ਉਤਰਾਖੰਡ ਦੀਆਂ ਉਦਾਹਰਨਾਂ ਸਭ ਦੇ ਸਾਹਮਣੇ ਹਨ। ਪਿਛਲੀਆਂ ਰਾਜ ਸਭਾ ਚੋਣਾਂ ਵੇਲੇ ਵੀ ਭਾਜਪਾ ਨੇ ਇਸ ਤਰ੍ਹਾਂ ਹੀ ਕੀਤਾ ਸੀ। -ਪੀਟੀਆਈ