ਕੋਲਕਾਤਾ, 23 ਮਈ
ਪੱੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਕਥਿਤ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਰਾਜਾਂ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਪੈਰਾਂ ਹੇਠ ਮਧੋਲ ਰਹੀ ਹੈ। ਬੈਨਰਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ‘‘ਭਗਵਾਂ ਪਾਰਟੀ ਦਾ ਰਾਜ ਐਡੋਲਫ ਹਿਟਲਰ, ਜੋਸਫ਼ ਸਟਾਲਿਨ ਜਾਂ ਬੈਨਿਟੋ ਮੁਸੋਲਿਨੀ ਤੋਂ ਵੀ ਬਦਤਰ ਹੈ।’’ ਮਮਤਾ ਬੈਨਰਜੀ ਨੇ ਕਿਹਾ ਕਿ ਜਮਹੂਰੀਅਤ ਦੀ ਸੁਰੱਖਿਆ ਲਈ ਕੇਂਦਰੀ ਏਜੰਸੀਆਂ ਨੂੰ ਕੰਮ ਕਰਨ ਲਈ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਦੇ ‘ਖ਼ੁਦਮੁਖਤਾਰੀ’ ਦਿੱਤੀ ਜਾਵੇ। -ਪੀਟੀਆਈ