ਨਵੀਂ ਦਿੱਲੀ, 20 ਜਨਵਰੀ
ਭਾਜਪਾ ਪ੍ਰਧਾਨ ਜੇ.ਪੀ. ਨੱਢਾ 21 ਜਨਵਰੀ ਨੂੰ ਬਰੇਲੀ ’ਚ ਘਰ-ਘਰ ਚੋਣ ਪ੍ਰਚਾਰ ਸ਼ੁਰੂ ਕਰਨਗੇ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਈਂ ਪਾਰਟੀ ਨਾਲ ਜਥੇਬੰਦਕ ਮੀਟਿੰਗਾਂ ਕਰਨਗੇ। ਇਹ ਜਾਣਕਾਰੀ ਪਾਰਟੀ ਦੇ ਮੁੱਖ ਤਰਜਮਾਨ ਅਨਿਲ ਬਲੂਨੀ ਵੱਲੋਂ ਦਿੱਤੀ ਗਈ। ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸਿਆਸੀ ਮੀਟਿੰਗਾਂ ਕਰਨ ਲਈ ਸ਼ਨਿਚਰਵਾਰ ਨੂੰ ਮਥੁਰਾ ਦਾ ਦੌਰਾ ਕਰ ਸਕਦੇ ਹਨ। ਬਲੂਨੀ ਨੇ ਦੱਸਿਆ ਕਿ ਸ੍ਰੀ ਨੱਢਾ ਆਗਰਾ ਵਿੱਚ 20 ਵਿਧਾਨ ਸਭਾ ਹਲਕਿਆਂ ਨਾਲ ਸਬੰਧਿਤ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ। ਉਹ ਬਰੇਲੀ ਵਿੱਚ ਘਰ-ਘਰ ਚੋਣ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਮੀਟਿੰਗਾਂ ਵੀ ਕਰਨਗੇ। -ਪੀਟੀਆਈ