ਨਵੀਂ ਦਿੱਲੀ, 27 ਫਰਵਰੀ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਅਤੇ ਯੂਕਰੇਨ ਸੰਕਟ ਅਤੇ ਕ੍ਰਿਪਟੋਕਰੰਸੀ ਮੁੱਦੇ ‘ਤੇ ਐਤਵਾਰ ਸਵੇਰੇ ਉਨ੍ਹਾਂ ਤੋਂ ਕਈ ਟਵੀਟ ਕੀਤੇ ਗਏ। ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦੱਸਿਆ ਕਿ ਕੰਪਿਊਟਰ ਡਿਜ਼ਾਸਟਰ ਰਿਸਪਾਂਸ ਟੀਮ (ਸੀਈਆਰਟੀ) ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।