ਪਟਨਾ, 31 ਜੁਲਾਈ
ਭਾਜਪਾ ਦੀ ਇਥੇ ਚੱਲ ਰਹੀ ਸਾਂਝੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੁੱਜੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਤਖ਼ਤ ਪਟਨਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਅਰਦਾਸ ਕੀਤੀ। ਸ਼ਨਿਚਰਵਾਰ ਨੂੰ ਪਟਨਾ ਪਹੁੰਚੇ ਸ੍ਰੀ ਨੱਢਾ ਨੇ ਕੱਲ੍ਹ ਰਾਜਧਾਨੀ ‘ਚ ਰੋਡ ਸ਼ੋਅ ਕੀਤਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਜਪਾ ਦੀ ਇਹ ਮੀਟਿੰਗ ਬਿਹਾਰ ਵਿੱਚ ਹੋ ਰਹੀ ਹੈ। ਦੋ ਦਿਨ ਦੀ ਮੀਟਿੰਗ ਦੌਰਾਨ ਅੱਜ ਸ਼ਾਮ 4 ਵਜੇ ਤੋਂ ਗਿਆਨ ਭਵਨ ਵਿਖੇ ਸਮਾਪਤੀ ਸਮਾਗਮ ਹੋਵੇਗਾ। ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ।