ਕੋਲਕਾਤਾ, 21 ਦਸੰਬਰ
ਭਾਜਪਾ ਸੰਸਦ ਮੈਂਬਰ ਸੌਮਿਤਰ ਖ਼ਾਨ ਦੀ ਪਤਨੀ ਸੁਜਾਤਾ ਮੰਡਲ ਖ਼ਾਨ ਭਾਜਪਾ ਨੂੰ ਛੱਡ ਕੇ ਸੋਮਵਾਰ ਨੂੰ ਤਿ੍ਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਈ। ਉਸ ਦਾ ਦਾਅਵਾ ਹੈ ਕਿ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਆਪਣੇ ਪਤੀ ਨੂੰ ਜਿਤਾਉਣ ਲਈ ਜੋਖਮ ਉਠਾਉਣ ਦੇ ਬਾਵਜੂਦ ਉਸ ਨੂੰ ਵਾਜਬ ਪਛਾਣ ਨਹੀਂ ਮਿਲੀ। ਸੁਜਾਤਾ ਨੇ ਦੋਸ਼ ਲਗਾਇਆ ਕਿ ਭਾਜਪਾ ਵਿੱਚ ‘ਨਵੇਂ ਸ਼ਾਮਲ ਹੋਏ, ਮੌਕਾਪ੍ਰਸਤ ਅਤੇ ਭ੍ਰਿਸ਼ਟ ਆਗੂਆਂ ਨੂੰ ਵਫ਼ਾਦਾਰਾਂ ਤੋਂ ਵਧ ਤਰਜੀਹ ਮਿਲ ਰਹੀ ਹੈ। ਸੁਜਾਤਾ ਮੰਡਲ ਟੀਐਸਸੀ ਸੰਸਦ ਮੈਂਬਰ ਸੌਗਾਤ ਰਾਏ ਅਤੇ ਪਾਰਟੀ ਬੁਲਾਰੇ ਕੁਣਾਲ ਘੋਸ਼ ਦੀ ਮੌਜੂਦਗੀ ਵਿੱਚ ਟੀਐਮਸੀ ਵਿੱਚ ਸ਼ਾਮਲ ਹੋਈ। ਇਸ ਮੌਕੇ ਉਨ੍ਹਾ ਕਿਹਾ ਕਿ ਭਾਜਪਾ ਵਿੱਚ ਔਰਤਾਂ ਨੂੰ ਸਨਮਾਨ ਨਹੀਂ ਮਿਲਦਾ ਜਿਸ ਕਾਰਨ ਉਹ ਟੀਐਮਸੀ ਵਿੱਚ ਸ਼ਾਮਲ ਹੋਈ ਹੈ। ਉਨ੍ਹਾਂ ਕਿਹਾ, ‘‘ ਮੈਂ ਸਾਡੀ ਸਭਨਾਂ ਦੀ ਪਿਆਰੀ ਆਗੂ ਮਮਤਾ ਬੈਨਰਜੀ ਅਤੇ ਸਾਡੇ ਦਾਦਾ ਅਭਿਸ਼ੇਕ ਬੈਨਰਜੀ ਨਾਲ ਕੰਮ ਕਰਨਾ ਚਾਹੁੰਦੀ ਹਾਂ।’’ -ਏਜੰਸੀ