ਅਹਿਮਦਾਬਾਦ: ਭਾਜਪਾ ਦੀ ਸੀਨੀਅਰ ਵਿਧਾਇਕਾ ਨੀਮਾਬੇਨ ਅਚਾਰੀਆ ਗੁਜਰਾਤ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣਨ ਲਈ ਤਿਆਰ ਹਨ ਕਿਉਂਕਿ ਵਿਰੋਧੀ ਧਿਰ ਕਾਂਗਰਸ ਨੇ ਉਨ੍ਹਾਂ ਦੀ ਅਹੁਦੇ ਲਈ ਨਾਮਜ਼ਦਗੀ ਦਾ ਸਮਰਥਨ ਕੀਤਾ ਹੈ। ਮੌਨਸੂਨ ਸੈਸ਼ਨ ਲਈ 27 ਅਤੇ 28 ਸਤੰਬਰ ਨੂੰ ਹੋਣ ਦੋ ਦਿਨ ਵਿਧਾਨ ਸਭਾ ਦੀ ਬੈਠਕ ਹੋਣ ’ਤੇ ਉਸ ਨੂੰ ਇਸ ਅਹੁਦੇ ਲਈ ਨਿਰਵਿਰੋਧ ਚੁਣੇ ਜਾਣ ਦੀ ਸੰਭਾਵਨਾ ਹੈ। ਰਾਜਿੰਦਰਾ ਤ੍ਰਿਵੇਦੀ ਦੇ 16 ਸਤੰਬਰ ਨੂੰ ਦਿੱਤੇ ਅਸਤੀਫ਼ੇ ਮਗਰੋਂ ਸਪੀਕਰ ਦਾ ਅਹੁਦਾ ਖਾਲੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਨਵੇਂ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਲਈ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਤ੍ਰਿਵੇਦੀ ਹੁਣ ਰੈਵੇਨਿਊ ਦੇ ਨਾਲ ਨਾਲ ਸੰਸਦੀ ਮਾਮਲਿਆਂ ਦੇ ਮੰਤਰੀ ਹਨ। -ਪੀਟੀਆਈ