ਬੰਗਲੂਰੂ: ਚੋਣ ਹਲਫ਼ਨਾਮੇ ਵਿਚ ਜਾਣਕਾਰੀ ਲੁਕੋਣ ਦੇ ਦੋਸ਼ ਹੇਠ ਭਾਜਪਾ ਵਿਧਾਇਕ ਉਦੈ ਗਰੁੜਾਚਾਰ ਨੂੰ ਦੋ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਦੀ ਅਦਾਲਤ ਨੇ ਉਦੈ ਨੂੰ ਕੈਦ ਦੀ ਸਜ਼ਾ ਦੇ ਨਾਲ ਦਸ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਵਿਧਾਇਕ ਨੇ ਆਪਣੇ ਖ਼ਿਲਾਫ਼ ਚੱਲ ਰਹੇ ਦੋ ਅਪਰਾਧਕ ਕੇਸਾਂ ਦੀ ਜਾਣਕਾਰੀ ਨਹੀਂ ਦਿੱਤੀ ਸੀ। -ਪੀਟੀਆਈ