ਜੰਮੂ, 12 ਅਗਸਤ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਅੱਜ ਦੇਰ ਰਾਤ ਇਕ ਭਾਜਪਾ ਆਗੂ ਦੇ ਘਰ ’ਤੇ ਅਤਿਵਾਦੀਆਂ ਵੱਲੋਂ ਸੁੱਟੇ ਬੰਬ ਕਾਰਨ ਪੰਜ ਜਣੇ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਅਨੁਸਾਰ ਇਹ ਘਟਨਾ ਖਾਂਡਲੀ ਇਲਾਕੇ ਵਿੱਚ ਵਾਪਰੀ ਤੇ ਬੰਬ ਘਰ ਦੀ ਛੱਤ ਉੱਤੇ ਫਟਿਆ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ