ਗੁਰੂਗ੍ਰਾਮ, 1 ਸਤੰਬਰ
ਹਰਿਆਣਾ ਦੇ ਗੁਰੂਗ੍ਰਾਮ ਦੇ ਸਦਰ ਬਾਜ਼ਾਰ ਇਲਾਕੇ ਵਿੱਚ ਅੱਜ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਦਿਨ ਦਿਹਾੜੇ ਭਾਜਪਾ ਦੇ ਇਕ ਸਥਾਨਕ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਮ੍ਰਿਤਕ ਦੇ ਪੁੱਤਰ ਨੇ ਇਕ ਰਿਸ਼ਤੇਦਾਰ ਅਤੇ ਉਸ ਦੇ ਸਾਥੀਆਂ ’ਤੇ ਆਪਣੇ ਪਿਤਾ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਮਿ੍ਤਕ ਦਾ ਪੁੱਤਰ ਸੋਹਨਾ ਬਾਜ਼ਾਰ ਸਮਿਤੀ ਦਾ ਮੀਤ ਪ੍ਰਧਾਨ ਹੈ। ਪੁਲੀਸ ਅਨੁਸਾਰ ਰੇਮੰਡ ਸ਼ੋਅਰੂਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਹੱਤਿਆ ਦੀ ਘਟਨਾ ਕੈਦ ਹੋ ਗਈ ਹੈ। ਇਸੇ ਸ਼ੋਅਰੂਮ ਵਿੱਚ ਹੱਤਿਆ ਦੀ ਘਟਨਾ ਵਾਪਰੀ ਸੀ। ਪੁਲੀਸ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਸੁਖਬੀਰ ਖਟਾਨਾ ਉਰਫ ਸੁਖੀ ਵਜੋਂ ਹੋਈ ਹੈ, ਜੋ ਰਿਠੋਜ ਪਿੰਡ ਦਾ ਵਸਨੀਕ ਸੀ। -ਏਜੰਸੀ