ਗਾਜ਼ੀਆਬਾਦ, 4 ਫਰਵਰੀ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਭਾਜਪਾ ਨੂੰ ਛੋਟੇ ਕਾਰੋਬਾਰਾਂ ਤੇ ਗ਼ਰੀਬਾਂ ਦਾ ਕੋਈ ਫ਼ਿਕਰ ਨਹੀਂ ਹੈ, ਇਹ ਸਿਰਫ਼ ‘ਆਪਣੇ ਵੱਡੇ ਕਾਰਪੋਰੇਟ ਮਿੱਤਰਾਂ’ ਲਈ ਕੰਮ ਕਰ ਰਹੀ ਹੈ। ਯੂਪੀ ਚੋਣਾਂ ਦੇ ਮੱਦੇਨਜ਼ਰ ਇੱਥੇ ਘਰ-ਘਰ ਜਾ ਕੇ ਪ੍ਰਚਾਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਜਿੱਥੇ ਵੀ ਉਹ ਜਾ ਰਹੇ ਹਨ, ਲੋਕਾਂ ਵਿਚ ਉਤਸ਼ਾਹ ਦੇਖ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਉਤਸ਼ਾਹ ਹੀ ਯੂਪੀ ਵਿਚ ਬਦਲਾਅ ਬਣੇਗਾ। ਪ੍ਰਿਯੰਕਾ ਨੇ ਕਿਹਾ ਕਿ ਨੋਟਬੰਦੀ, ਲੌਕਡਾਊਨ ਨੇ ਛੋਟੇ ਕਾਰੋਬਾਰਾਂ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਸਰਕਾਰ ਲੋਕਾਂ ਨੂੰ ਰਾਹਤ ਦੇਣ ਵਿਚ ਨਾਕਾਮ ਹੋਈ ਹੈ। -ਪੀਟੀਆਈ