ਨਵੀਂ ਦਿੱਲੀ, 9 ਨਵੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ‘ਦੇਸ਼ਬੰਦੀ’(ਲੌਕਡਾਊਨ) ਨਾਲ ਅਣਗਿਣਤ ਲੋਕਾਂ ਦਾ ਉਜਾੜਾ ਕੀਤਾ। ਉਨ੍ਹਾਂ ਮਹਿਲਾ ਸ੍ਰੀਰਾਮ ਕਾਲਜ ਦੀ ਇਕ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਸਾਂਝੀ ਕਰਦਿਆਂ ਟਵੀਟ ਕਰਕੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਜਾਣਬੁੱਝ ਕੇ ਕੀਤੀ ਗਈ ਨੋਟਬੰਦੀ ਅਤੇ ਲੌਕਡਾਉਣ ਕਰਕੇ ਭਾਜਪਾ ਸਰਕਾਰ ਨੇ ਅਣਗਿਣਤ ਘਰ ਉਜਾੜੇ ਹਨ। ਇਹੀ ਸੱਚਾਈ ਹੈ। ਕਾਂਗਰਸ ਆਗੂ ਨੇ ਜਿਹੜੀ ਖ਼ਬਰ ਸਾਂਝੀ ਕੀਤੀ, ਉਸ ਮੁਤਾਬਕ, ਤੇਲੰਗਾਨਾ ਨਾਲ ਸਬੰਧਤ ਮਹਿਲਾ ਸ੍ਰੀਰਾਮ ਕਾਲਜ ਦੀ ਇਕ ਵਿਦਿਆਰਥਣ ਨੇ ਬੀਤੇ ਦਿਨੀਂ ਪਰਿਵਾਰ ਦੀ ਆਰਥਿਕ ਤੰਗੀ ਦੇ ਚੱਲਦਿਆਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। -ਏਜੰਸੀ