ਸੁਲਤਾਨਪੁਰ (ਯੂਪੀ), 16 ਨਵੰਬਰ
ਸੂਬੇ ਦੀਆਂ ਵਿਰੋਧੀ ਸਰਕਾਰਾਂ ’ਤੇ ਵਿਅੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੂਰਬੀ ਉੱਤਰ ਪ੍ਰਦੇਸ਼ ਨੂੰ ‘ਮਾਫੀਅਵਾਦ’ ਅਤੇ ਗਰੀਬੀ ਦੇ ਹਵਾਲੇ ਕਰ ਦਿੱਤਾ ਸੀ ਪਰ ਭਾਜਪਾ ਸਰਕਾਰ ਹੁਣ ਉੱਥੇ ਵਿਕਾਸ ਦਾ ਨਵਾਂ ਅਧਿਆਏ ਲਿਖ ਰਹੀ ਹੈ। ਸ੍ਰੀ ਮੋਦੀ ਨੇ 341 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘ਜਦੋਂ ਮੈਂ ਤਿੰਨ ਸਾਲ ਪਹਿਲਾਂ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਐਕਸਪ੍ਰੈੱਸ ਵੇਅ ’ਤੇ ਜਹਾਜ਼ ਰਾਹੀਂ ਉਤਰਾਂਗਾ।’ ਇਸ ਦਾ ਨਿਰਮਾਣ 22,500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੋਦੀ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਲਈ ਭਾਰਤੀ ਹਵਾਈ ਸੈਨਾ ਦੇ ਸੀ-130 ਹਰਕੂਲਿਸ ਜਹਾਜ਼ ਵਿੱਚ ਪੂਰਵਾਂਚਲ ਐਕਸਪ੍ਰੈਸਵੇਅ ਹਵਾਈ ਪੱਟੀ ‘ਤੇ ਉਤਰੇ ਸਨ।