ਲਖਨਊ, 24 ਜੁਲਾਈ
ਲਖਨਊ ਵਿੱਚ ਯੂਪੀ ਕਾਂਗਰਸ ਦੇ ਸੂਬਾ ਹੈੱਡਕੁਆਰਟਰ ਵਿੱਚ ਭਾਜਪਾ ਦੇ ਝੰਡੇ ਮਿਲੇ ਹਨ ਅਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ| ਸਾਬਕਾ ਕਾਂਗਰਸੀ ਆਗੂ ਜ਼ੀਸ਼ਾਨ ਹੈਦਰ ਨੇ ਇਸ ਘਟਨਾ ਦੀ ਵੀਡੀਓ ਟਵੀਟ ਕੀਤੀ, ਜਿਸ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਆਸ-ਪਾਸ ਖੜ੍ਹੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਇਸ ਘਟਨਾ ਕਾਰਨ ਪਾਰਟੀ ਦੇ ਬੰਦਿਆਂ ’ਚ ਕੋਈ ਹਲਚਲ ਨਹੀਂ ਹੈ, ਜਿਨ੍ਹਾਂ ਕੋਲ ਸੂਬਾਈ ਦਫ਼ਤਰ ਦਾ ਚਾਰਜ ਹੈ, ਉਹ ਇਸ ਤੋਂ ਹੈਰਾਨ ਤੇ ਪ੍ਰੇਸ਼ਾਨ ਨਹੀਂ ਹਨ ਇਸ ਤੋਂ ਕਾਂਗਰਸ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਾਂਗਰਸ ਦਫ਼ਤਰ ਦਾ ਕੋਈ ਵੀ ਅਹੁਦੇਦਾਰ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਨੂੰ ਤਿਆਰ ਨਹੀਂ ਸੀ। ਨੌਜਵਾਨ ਆਗੂ ਨੇ ਕਿਹਾ, ‘ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਇਹ ਕੁਝ ਅਣਪਛਾਤੇ ਲੋਕਾਂ ਦੀ ਸ਼ਰਾਰਤ ਹੈ।’