ਪੁਰਾਸੁਰਾ(ਪੱਛਮੀ ਬੰਗਾਲ), 25 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਨੇਤਾਜੀ ਦੀ 125ਵੀਂ ਜਨਮ ਵਰ੍ਹੇਗੰਢ ਲਈ ਰੱਖੇ ਸਮਾਗਮ ਦੌਰਾਨ ਭਾਜਪਾ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਨਿਰਾਦਰ ਕੀਤਾ ਹੈ। ਭਾਜਪਾ ਨੂੰ ‘ਬਾਹਰ ਵਾਲਿਆਂ’ ਦਾ ਸਮੂਹ ਤੇ ‘ਭਾਰਤ ਜਲਾਓ ਪਾਰਟੀ’ ਦਸਦਿਆਂ ਮਮਤਾ ਨੇ ਕਿਹਾ ਕਿ ਇਹ ਪਾਰਟੀ ਲਗਾਤਾਰ ਬੰਗਾਲ ਦੀਆਂ ਉੱਘੀਆਂ ਹਸਤੀਆਂ ਦਾ ਨਿਰਾਦਰ ਕਰਦੀ ਆ ਰਹੀ ਹੈ। ਇਸ ਸੂਚੀ ਵਿੱਚ ਹੁਣ ‘ਨੇਤਾਜੀ’ ਦਾ ਨਾਂ ਦਰਜ ਹੋ ਗਿਆ ਹੈ। -ਪੀਟੀਆਈ