ਭਾਜਪਾ ਬੋਡੋਲੈਂਡ ਸਮਝੌਤਾ ਲਾਗੂ ਕਰਨ ਲਈ ਵਚਨਬੱਧ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਅਸਾਮ ’ਚ ਚੋਣ ਰੈਲੀ; ਦਹਿਸ਼ਤਗਰਦੀ ਦੇ ਖਾਤਮੇ ਲਈ ਭਾਜਪਾ ਨੂੰ ਜ਼ਰੂਰੀ ਦੱਸਿਆ

ਭਾਜਪਾ ਬੋਡੋਲੈਂਡ ਸਮਝੌਤਾ ਲਾਗੂ ਕਰਨ ਲਈ ਵਚਨਬੱਧ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਕਰਝਾਰ ’ਚ ਬੋਡੋਫਾ ਉਪੇਂਦਰਨਾਥ ਬ੍ਰਹਮਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ

ਕੋਕਰਾਝਾਰ, 24 ਜਨਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਇੱਕ ਸਾਲ ਪਹਿਲਾਂ ਕੀਤੇ ਗਏ ਬੋਡੋਲੈਂਡ ਟੈਰੀਟੋਰੀਅਲ ਰਿਜਨ (ਬੀਟੀਆਰ) ਸਮਝੌਤੇ ਨੇ ਪੂਰਬ-ਉੱਤਰ ’ਚ ਦਹਿਸ਼ਤਵਾਦ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਸ਼ਾਹ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਨੇ ਅਤੀਤ ’ਚ ਵੱਖ ਵੱਖ ਦਹਿਸ਼ਤੀ ਜਥੇਬੰਦੀਆਂ ਨਾਲ ਕਈ ਸਮਝਤੇ ਕੀਤੇ ਪਰ ਉਹ ਕੀਤੇ ਵਾਅਦੇ ਨਿਭਾਉਣ ’ਚ ਨਾਕਾਮ ਰਹੀ। ਸ਼ਾਹ ਨੇ ਕਿਹਾ, ‘ਮੈਂ ਇੱਥੇ ਇਹ ਦੱਸਣ ਆਇਆ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਬੀਟੀਆਰ ਸਮਝੌਤੇ ਦੀਆਂ ਸਾਰੀਆਂ ਤਜਵੀਜ਼ਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਨਾਲ ਇਸ ਖੇਤਰ ’ਚ ਸ਼ਾਂਤੀ ਤੇ ਵਿਕਾਸ ਦਾ ਰਾਹ ਖੁੱਲ੍ਹੇਗਾ। ਇਹ ਇਸ ਖੇਤਰ ’ਚ ਦਹਿਸ਼ਤਵਾਦ ਦੇ ਅੰਤ ਦੀ ਸ਼ੁਰੂਆਤ ਦਾ ਪ੍ਰਤੀਕ ਹੈ।’ ਉਨ੍ਹਾਂ ਬੀਟੀਆਰ ਸਮਝੌਤਾ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ’ਚ ਅਸਾਮ ਦੇ ਸਾਰੇ ਭਾਈਚਾਰਿਆਂ ਦੇ ਸਿਆਸੀ ਅਧਿਕਾਰ, ਸੰਸਕ੍ਰਿਤੀ ਤੇ ਭਾਸ਼ਾ ਸੁਰੱਖਿਅਤ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਬੀਤੇ ਦਿਨ ਅਸਾਮ ’ਚ ਸਨ ਅਤੇ ਉਨ੍ਹਾਂ ਇੱਕ ਲੱਖ ਤੋਂ ਵੱਧ ਸਥਾਨਕ ਮੂਲ ਦੇ ਲੋਕਾਂ ਨੂੰ ਜ਼ਮੀਨਾਂ ਦੇ ਪਟੇ ਵੰਡੇ ਹਨ। ਸੂਬਾ ਸਰਕਾਰ ਪਹਿਲਾਂ ਹੀ ਬੋਡੋ ਨੂੰ ਅਸਾਮ ਦੀ ਸਹਾਇਕ ਭਾਸ਼ਾ ਬਣਾ ਚੁੱਕੀ ਹੈ।’ ਸ਼ਾਹ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸਾਮ ਨੂੰ ਭ੍ਰਿਸ਼ਟਾਚਾਰ, ਅਤਿਵਾਦ ਤੇ ਪ੍ਰਦੂਸ਼ਣ ਮੁਕਤ ਬਣਾ ਸਕਦੀ ਹੈ। -ਪੀਟੀਆਈ

ਕਾਂਗਰਸ ਨੂੰ ਘੁਸਪੈਠੀਆਂ ਦੀ ਹਮਾਇਤੀ ਦੱਸਿਆ

ਨਲਬਾੜੀ (ਅਸਾਮ): ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਜੇਕਰ ਕਾਂਗਰਸ-ਏਆਈਯੂਡੀਐੱਫ ਗੱਠਜੋੜ ਅਸਾਮ ’ਚ ਸੱਤਾ ’ਚ ਆਉਂਦਾ ਹੈ ਤਾਂ ਇਹ ਧੜਾ ਘੁਸਪੈਠੀਆਂ ਦੇ ਸਵਾਗਤ ਲਈ ਸਾਰੇ ਦਰਵਾਜ਼ੇ ਖੋਲ੍ਹ ਦੇਵੇਗਾ। ਉਨ੍ਹਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ’ਚ ਕਾਂਗਰਸ ਦੇ ਰਾਜ ਨੇ ਸਿਰਫ਼ ਖੂਨ ਖਰਾਬਾ ਦਿੱਤਾ ਹੈ ਜਿਸ ’ਚ ਹਜ਼ਾਰਾਂ ਨੌਜਵਾਨਾਂ ਨੂੰ ਜਾਨ ਗੁਆਉਣੀ ਪਈ। ਉਨ੍ਹਾਂ ਕਿਹਾ, ‘ਕੀ ਕਾਂਗਰਸ ਤੇ ਬਦਰੂਦੀਨ ਅਜਮਲ ਅਸਾਮ ਨੂੰ ਘੁਸਪੈਠ ਤੋਂ ਮੁਕਤ ਰੱਖ ਸਕਣਗੇ? ਜੇ ਉਹ ਸੱਤਾ ’ਚ ਆਉਂਦੇ ਹਨ ਤਾਂ ਉਹ ਉਨ੍ਹਾਂ ਦਾ ਸਵਾਗਤ ਕਰਨ ਲਈ ਸਾਰੇ ਦਰਵਾਜ਼ੇ ਖੋਲ੍ਹ ਦੇਣਗੇ ਕਿਉਂਕਿ ਇਹ ਉਨ੍ਹਾਂ ਦਾ ਵੋਟ ਬੈਂਕ ਹੈ।’ ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਸੂਬੇ ਨੂੰ ਗੁਆਂਢੀ ਦੇਸ਼ ਤੋਂ ਹੋਣ ਵਾਲੀ ਘੁਸਪੈਠ ਤੋਂ ਬਚਾ ਸਕਦੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All