ਸਿਲੀਗੁੜੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਤ੍ਰਿਪੁਰਾ ਵਿਚ ਜੇ ਵਿਰੋਧੀ ਧਿਰਾਂ ਰੈਲੀਆਂ ਕੱਢਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਭਾਜਪਾ ਕੁੱਟਮਾਰ ਕਰਦੀ ਹੈ ਤੇ ਮਹਿਲਾ ਸੰਸਦ ਮੈਂਬਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਹ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਲਾਗੇ ਸ਼ੁੱਕਰਵਾਰ ਨੂੰ ਇਕ ਲੋਕ ਸੰਪਰਕ ਸਮਾਗਮ ਦੌਰਾਨ ਭਾਜਪਾ ਵਰਕਰਾਂ ਵੱਲੋਂ ਟੀਐੱਮਸੀ ਦੀ ਰਾਜ ਸਭਾ ਮੈਂਬਰ ਸੁਸ਼ਮਿਤਾ ਦੇਵ ਉਤੇ ਕੀਤੇ ਗਏ ਹਮਲੇ ਦਾ ਜ਼ਿਕਰ ਕਰ ਰਹੀ ਸੀ। -ਪੀਟੀਆਈ