ਕੋਲਕਾਤਾ, 4 ਸਤੰਬਰ
ਸੀਨੀਅਰ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਅੱਜ ਇੱਥੇ ਦੋਸ਼ ਲਾਇਆ ਕਿ ਕੇਂਦਰ ਨੇ ਪਹਿਲਾਂ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਅੱਖਾਂ ਮੀਟ ਰੱਖੀਆਂ। ਖਿੱਤੇ ਵਿੱਚ ਭਾਰਤ ਦੇ ਹਿੱਤ ਦੀ ਸੁਰੱਖਿਆ ਬਾਰੇ ਭਾਜਪਾ ਅਵੇਸਲੀ ਹੈ। ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਨੇ ਕਿਹਾ ਕਿ ਸਰਕਾਰ ਨੇ ਤਾਲਿਬਾਨ ਸਬੰਧੀ ਕੀ ਵਿਚਾਰ ਚਰਚਾ ਕੀਤੀ, ਉਹ ਇਸ ਬਾਰੇ ਚਾਨਣਾ ਪਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਪੂਰਾ ਸਹਿਯੋਗ ਦੇਵੇਗੀ ਕਿਉਂਕਿ ਇਹ ਕੌਮੀ ਸੁਰੱਖਿਆ ਦਾ ਮੁੱਦਾ ਹੈ। ਪ੍ਰੈਸ ਕਾਨਫਰੰਸ ਦੌਰਾਨ ਖੁਰਸ਼ੀਦ ਨੇ ਕਿਹਾ, ‘ਅਫ਼ਗਾਨਿਸਤਾਨ ਵਿੱਚ ਬਣੀ ਗੰਭੀਰ ਸਥਿਤੀ ਕਾਰਨ ਸਾਡੇ ਕੌਮੀ ਹਿੱਤਾਂ ਦੀ ਸੁਰੱਖਿਆ ਅਹਿਮ ਮੁੱਦਾ ਹੈ ਜਿਸ ’ਤੇ ਧਿਆਨ ਦੇਣ ਦੀ ਲੋੜ ਹੈ ਪਰ ਭਾਜਪਾ ਇਸ ਸਬੰਧੀ ਅਵੇਸਲੀ ਹੈ।’ -ਪੀਟੀਆਈ