ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਤੇ ਭਾਜਪਾ ਸੰਸਦ ਮੈਂਬਰ ਰਾਕੇਸ਼ ਸਿੰਘ ਨੂੰ ਪਾਰਟੀ ਦੇ ਰਾਜ ਸਭਾ ਅਤੇ ਲੋਕ ਸਭਾ ਵਿਚ ਕ੍ਰਮਵਾਰ ਨਵੇਂ ਮੁੱਖ ਵ੍ਹਿਪ ਲਾਇਆ ਗਿਆ ਹੈ। ਸ਼ੁਕਲਾ ਯੂਪੀ ਤੋਂ ਰਾਜ ਸਭਾ ਮੈਂਬਰ ਹਨ। ਉਹ ਨਾਰਾਇਣ ਪੰਚਾਰੀਆ ਦੀ ਥਾਂ ਲੈਣਗੇ। ਰਾਕੇਸ਼ ਪਾਰਟੀ ਦੀ ਬਿਹਾਰ ਯੂਨਿਟ ਦੇ ਮੁਖੀ ਸੰਜੈ ਜੈਸਵਾਲ ਦੀ ਥਾਂ ਲੈਣਗੇ। ਰਾਕੇਸ਼ ਸਿੰਘ ਪਿਛਲੀ ਲੋਕ ਸਭਾ ਵਿਚ ਭਾਜਪਾ ਦੇ ਮੁੱਖ ਵ੍ਹਿਪ ਸਨ। -ਪੀਟੀਆਈ