ਕੋਲਕਾਤਾ, 17 ਦਸੰਬਰ
ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐਸ) ਨਾਲ ਸਬੰਧਤ ਬੰਗਾਲੀ ਰਸਾਲੇ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੋਵਾਂ ਦਾ ਸਾਂਝਾ ਸੁਫ਼ਨਾ ‘ਕਾਂਗਰਸ ਮੁਕਤ ਭਾਰਤ’ ਹੈ। ਭਾਜਪਾ ਨੇ ‘ਸਵਾਸਤਿਕ’ ਮੈਗਜ਼ੀਨ ਵਿੱਚ ਛਪੇ ਲੇਖ ਨੂੰ ‘ਬੇਬੁਨਿਆਦ’ ਅਤੇ ਪਾਰਟੀ ਦੇ ਅਧਿਕਾਰਤ ਸਟੈਂਡ ਤੋਂ ਵੱਖ ਦੱਸਦਿਆਂ ਆਪਣੇ ਆਪ ਨੂੰ ਇਸ ਤੋਂ ਵੱਖ ਕੀਤਾ ਹੈ, ਜਦਕਿ ਤ੍ਰਿਣਮੂਲ ਕਾਂਗਰਸ ਨੇ ਵੀ ‘ਭਗਵਾ ਕੈਂਪ ਨਾਲ ਸਮਝੌਤਾ’ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਦੂਜੇ ਪਾਸੇ ਕਾਂਗਰਸ ਨੇ ਕਿਹਾ ਕਿ “ਭੇਤ ਦਾ ਪਰਦਾਫਾਸ਼ ਹੋ ਗਿਆ ਹੈ।”