ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਤੋਂ ਭਾਜਪਾ ਕਾਰਕੁਨ ਦਾ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਅੱਜ ਦੋ ਰਾਈਫਲਾਂ ਸਣੇ ਲਾਪਤਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਕਬਿ ਤਾਂਤਰੇ ਕੁਪਵਾੜਾ ਦੇ ਬੋਹੀਪੋਰਾ ਦਾ ਵਸਨੀਕ ਹੈ ਅਤੇ ਉਹ ਭਾਜਪਾ ਕਾਰਕੁਨ ਅਬਦੁਲ ਰਸ਼ੀਦ ਜ਼ਰਗਰ ਕੋਲ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਵਜੋਂ ਤਾਇਨਾਤ ਹੈ। ਉਹ ਕੁਪਵਾੜਾ ਵਿੱਚ ਓਲਡ ਐੱਮਐੱਲਏ ਹੋਸਟਲ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਚੱਲਿਆ ਕਿ ਜ਼ਰਗਰ ਦੇ ਘਰ ਵਿੱਚੋਂ ਦੋ ਰਾਈਫਲਾਂ ਵੀ ਗਾਇਬ ਹਨ। ਉਨ੍ਹਾਂ ਦੱਸਿਆ ਕਿ ਸਾਕਬਿ ਤਾਂਤਰੇ ਦਾ ਨੇੜਲਾ ਸਾਥੀ ਅਤੇ ਗੁਆਂਢੀ ਆਰਿਫ ਅਹਿਮਦ ਮੀਰ ਵੀ ਅੱਜ ਸਵੇਰ ਤੋਂ ਹੀ ਲਾਪਤਾ ਹੈ। -ਪੀਟੀਆਈ