ਨਵੀਂ ਦਿੱਲੀ: ਰਾਜ ਸਭਾ ਸਕੱਤਰੇਤ ਵਿੱਚ ਕਰੋਨਾ ਮਹਾਮਾਰੀ ਕਾਰਨ ਦੋ ਸਾਲ ਪਹਿਲਾਂ ਬੰਦ ਕਰ ਦਿੱਤੀ ਗਈ ਬਾਇਮੀਟਰਿਕ ਹਾਜ਼ਰੀ ਅੱਜ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਅਗਸਤ, 2018 ਤੋਂ ਬਾਇਓਮੀਟਰਿਕ ਹਾਜ਼ਰੀ ਲਗਾਉਣੀ ਸ਼ੁਰੂ ਕੀਤੀ ਗਈ ਸੀ ਅਤੇ 6 ਮਾਰਚ, 2020 ਨੂੰ ਕਰੋਨਾ ਮਹਾਮਾਰੀ ਕਾਰਨ ਬਾਇਓਮੀਟਰਿਕ ਹਾਜ਼ਰੀ ਬੰਦ ਕਰ ਦਿੱਤੀ ਗਈ ਸੀ। ਰਾਜ ਸਭਾ ਵਿੱਚ 1300 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਅਤੇ ਸਾਰਿਆਂ ਨੂੰ 20 ਮਈ ਤੋਂ ਜਾਰੀ ਹੋਏ ਸਰਕੁਲਰ ਅਨੁਸਾਰ ਆਧਾਰ-ਸਮਰੱਥ ਬਾਇਓਮੀਟਰਿਕ ਹਾਜ਼ਰੀ ਪ੍ਰਣਾਲੀ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ