ਹੈਦਰਾਬਾਦ: ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਤੇਲਗੂ ਅਦਾਕਾਰ ਮਹੇਸ਼ ਬਾਬੂ ਨੂੰ ਇੰਸਟਾਗ੍ਰਾਮ ਅਤੇ ਟਵਿੱਟਰ ਤੋਂ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਮਹੇਸ਼ ਬਾਬੂ ਤੇ ਉਸ ਦੀ ਪਤਨੀ ਨਮਰਤਾ ਸ਼ਿਰੌਡਕਰ ਨੇ ਨਿਊਯਾਰਕ ਵਿੱਚ ਮਸ਼ਹੂਰ ਕਾਰੋਬਾਰੀ ਬਿਲ ਗੇਟਸ ਨਾਲ ਮੁਲਾਕਾਤ ਕੀਤੀ ਸੀ। ਮਹੇਸ਼ ਬਾਬੂ ਅਤੇ ਨਮਰਤਾ ਨੇ ਸੋਸ਼ਲ ਮੀਡੀਆ ’ਤੇ ਬਿਲ ਗੇਟਸ ਨੂੰ ਮਿਲਣ ਤੋਂ ਬਾਅਦ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਆਖਿਆ ਸੀ ਕਿ ਦੁਨੀਆ ਦੇ ਮਹਾਨ ਦੂਰਦਰਸ਼ੀਆਂ ਵਿੱਚੋਂ ਇੱਕ ਤੇ ਨਿਮਰ ਸੁਭਾਅ ਦੇ ਮਾਲਕ ਬਿਲ ਗੇਟਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਪਰੰਤ ਬਿਲ ਗੇਟਸ ਨੇ ਆਪਣੀ ਟਾਈਮਲਾਈਨ ਵਿਚ ਮਹੇਸ਼ ਬਾਬੂ ਦੇ ਟਵੀਟ ਦਾ ਹਵਾਲਾ ਦਿੰਦਿਆਂ ਆਖਿਆ ਕਿ ਤੁਹਾਨੂੰ ਤੇ ਨਮਰਤਾ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਬਿਲ ਗੇਟਸ ਸੋਸ਼ਲ ਮੀਡੀਆ ’ਤੇ ਸਿਰਫ ਇਕ ਤੇਲਗੂ ਸਟਾਰ (ਮਹੇਸ਼) ਨੂੰ ਹੀ ਫਾਲੋ ਕਰਦੇ ਹਨ। -ਆਈਏਐੱਨਐੱਸ