ਪਟਨਾ, 31 ਮਈ
ਇਥੇ ਭਾਜਪਾ ਦੇ ਸਾਬਕਾ ਵਿਧਾਇਕ ਚਿਤਰੰਜਨ ਸ਼ਰਮਾ ਦੇ ਦੋ ਭਰਾਵਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨਾਲ ਪੂਰੇ ਖੇਤਰ ਵਿਚ ਤਣਾਅ ਵਧ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਤੇ ਗੈਂਗਵਾਰ ਦਾ ਨਤੀਜਾ ਦੱਸਿਆ। ਮਰਨ ਵਾਲਿਆਂ ਵਿਚ ਇਕ ਚਾਰਟਡ ਅਕਾਊਂਟੈਂਟ ਤੇ ਦੂਜਾ ਵੈਬ ਪੋਰਟਲ ਦਾ ਪੱਤਰਕਾਰ ਸੀ।