ਪਟਨਾ, 1 ਸਤੰਬਰ
ਬਿਹਾਰ ਦੇ ਮੰਤਰੀ ਕਾਰਤਿਕ ਕੁਮਾਰ ਨੇ ਅੱਜ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਅਸਤੀਫ਼ਾ ਦੇ ਦਿੱਤਾ। ਉਹ 2014 ਦੇ ਇਕ ਅਗਵਾ ਮਾਮਲੇ ਵਿੱਚ ਮੁਲਜ਼ਮ ਹੈ।
ਆਰਜੇਡੀ ਐਮਐਲਸੀ ਕਾਰਤਿਕ ਕੁਮਾਰ ਜਿਸ ਨੂੰ ਨਵੀਂ ਨਿਤੀਸ਼ ਕੁਮਾਰ ਸਰਕਾਰ ਵਿੱਚ ਰਾਜ ਦਾ ਕਾਨੂੰਨ ਮੰਤਰੀ ਬਣਾਇਆ ਗਿਆ ਸੀ ਨੇ ਬੁੱਧਵਾਰ ਰਾਤ ਨੂੰ ਘੱਟ ਮਹੱਤਵਪੂਰਨ ਗੰਨਾ ਵਿਭਾਗ ਵਿੱਚ ਤਬਦੀਲ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਕਾਰਤਿਕ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਤੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਲ ਅਤੇ ਭੂਮੀ ਸੁਧਾਰ ਮੰਤਰੀ ਆਲੋਕ ਕੁਮਾਰ ਮਹਿਤਾ ਨੂੰ ਗੰਨਾ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਭਾਜਪਾ ਨੇ ਕਾਰਤਿਕ ਕੁਮਾਰ ਦਾ ਨਾਮ ਅਗਵਾ ਮਾਮਲੇ ਵਿੱਚ ਆਉਣ ਦੇ ਬਾਵਜੂਦ ਉਸ ਨੂੰ ਮੰਤਰੀ ਬਣਾਏ ਜਾਣ ’ਤੇ ਭਾਰੀ ਹੰਗਾਮਾ ਕੀਤਾ ਸੀ। -ਏਜੰਸੀ