ਪਟਨਾ, 28 ਅਗਸਤ
ਬਿਹਾਰ ਵਿੱਚ ਸੱਤਾਧਾਰੀ ਮਹਾਗਠਬੰਧਨ ਸਰਕਾਰ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸੂਬੇ ’ਚ ਕੇਸਾਂ ਦੀ ਜਾਂਚ ਲਈ ਸੀਬੀਆਈ ਨੂੰ ਸਹਿਮਤੀ ਦੇਣ ਦੀ ਵਿਵਸਥਾ ਵਾਪਸ ਲਈ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਇਸ ਜਾਂਚ ਏਜੰਸੀ ਦੀ ਵਰਤੋਂ ਸਿਆਸੀ ਮੰਤਵਾਂ ਲਈ ਕੀਤੀ ਜਾਂਦੀ ਹੈ। ਆਰਜੇਡੀ ਆਗੂ ਸ਼ਿਵਾਨੰਦ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਜਿਸ ਤਰ੍ਹਾਂ ਦੁਰਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੂੰ ਸੀਬੀਆਈ ਨੂੰ ਕੇਸਾਂ ਦੀ ਜਾਂਚ ਲਈ ਸਹਿਮਤੀ ਦੇਣ ਦੇ ਰੁਝਾਨ ਨੂੰ ਵਾਪਸ ਲੈਣਾ ਚਾਹੀਦਾ ਹੈ। ਐੱਨਡੀਏ ਦੇ ਕਾਰਜਕਾਲ ਵਿੱਚ ਕੇਂਦਰੀ ਜਾਂਚ ਏਜੰਸੀਆਂ ਦੀ ਵੁਕਤ ਘਟੀ ਹੈ। ਇਸੇ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੀਬੀਆਈ ਨੂੰ ਆਮ ਸਹਿਮਤੀ ਨਾ ਦੇਣ ਦੀ ਹਮਾਇਤ ਕੀਤੀ ਹੈ। -ਪੀਟੀਆਈ