ਭਾਗਲਪੁਰ, 4 ਮਾਰਚ
ਬਿਹਾਰ ਦੇ ਇਸ ਇਲਾਕੇ ਵਿਚਲੇ ਘਰ ਵਿੱਚ ਹੋਏ ਵੱਡੇ ਧਮਾਕੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਘਰ ਵਿੱਚ ਗੈਰ-ਕਾਨੂੰਨੀ ਪਟਾਕਿਆਂ ਬਣਾਏ ਜਾ ਰਹੇ ਸਨ। ਜ਼ਿਲ੍ਹਾ ਮੈਜਿਸਟਰੇਟ ਸੁਬਰਤ ਕੁਮਾਰ ਸੇਨ ਨੇ ਦੱਸਿਆ ਕਿ ਧਮਾਕਾ ਤੜਕੇ ਕਸਬੇ ਦੇ ਕਾਜਬਲੀਚੱਕ ਇਲਾਕੇ ਵਿੱਚ ਮਹਿੰਦਰ ਮੰਡਲ ਦੇ ਘਰ ਵਿੱਚ ਹੋਇਆ। ਭਾਗਲਪੁਰ ਵਿਚ ਧਮਾਕੇ ਕਾਰਨ ਚਾਰ ਘਰ ਢਹਿ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਵੇਲੇ ਤਕ 14 ਮ੍ਰਿਤਕਾਂ ਦੀਆਂ ਦੇਹਾਂ ਬਰਾਮਦ ਹੋ ਗਈਆਂ ਸਨ। ਇਸ ਤੋਂ ਇਲਾਵਾ ਧਮਾਕੇ ਨਾਲ ਦਸ ਜਣੇ ਜ਼ਖਮੀ ਹੋ ਗਏ ਜੋ ਜ਼ੇਰੇ ਇਲਾਜ ਹਨ।