ਪਟਨਾ, 3 ਅਕਤੂਬਰ
ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਰਾਜ ਵਿੱਚ ਬਸਪਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਸ ਦੀ ਪ੍ਰਦੇਸ਼ ਇਕਾਈ ਦਾ ਪ੍ਰਧਾਨ ਭਰਤ ਬਿੰਦ ਆਰਜੇਡੀ ਵਿੱਚ ਸ਼ਾਮਲ ਹੋ ਗਿਆ। ਆਰਜੇਡੀ ਦੇ ਨੇਤਾ ਤੇਜਸਵੀ ਯਾਦਵ ਨੇ ਬਿੰਦ ਨੂੰ ਪਾਰਟੀ ਮੈਂਬਰਸ਼ਿਪ ਵੀ ਦੇ ਦਿੱਤੀ। ਵਰਨਣਯੋਗ ਹੈ ਕਿ ਮਾਇਆਵਤੀ ਦੀ ਬਸਪਾ ਇਸ ਵੇਲੇ ਆਰਐੱਲਐੱਸਪੀ ਦੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੀ ਤਿੰਨ-ਪਾਰਟੀਆਂ ਦੇ ਗੱਠਜੋੜ ਦਾ ਹਿੱਸਾ ਹੈ।