ਪਟਨਾ, 8 ਨਵੰਬਰ
ਬਿਹਾਰ ਵਿਧਾਨ ਸਭਾ ਚੋਣਾਂ ਦਾ ਨਤੀਜਾ 10 ਨਵੰਬਰ ਨੂੰ ਆ ਜਾਵੇਗਾ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਵਿਆਪਕ ਪ੍ਰਬੰਧ ਕੀਤੇ ਹਨ। ਵੋਟਾਂ ਦੀ ਗਿਣਤੀ ਲਈ 55 ਕੇਂਦਰ ਬਣਾਏ ਗਏ ਹਨ ਤੇ ਸੀਏਪੀਐਫ ਦੀਆਂ 78 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੂਬੇ ਵਿੱਚ ਤਿੰਨ ਗੇੜਾਂ ਵਿੱਚ ਵੋਟਾਂ ਪਈਆਂ ਸਨ। ਚਾਰ ਜ਼ਿਲ੍ਹਿਆਂ- ਪੂਰਬੀ ਚੰਪਾਰਨ, ਗਯਾ, ਸੀਵਾਨ ਅਤੇ ਬੇਗੂਸਰਾਏ ਵਿੱਚ ਤਿੰਨ ਤਿੰਨ ਗਿਣਤੀ ਕੇਂਦਰ ਬਣਾਏ ਹਨ। ਇਸ ਦੇ ਇਲਾਵਾ ਹੋਰਨਾਂ ਜ਼ਿਲ੍ਹਿਆਂ ਵਿੱਚ ਇਕ-ਦੋ ਗਿਣਤੀ ਕੇਂਦਰ ਬਣਾਏ ਗਏ ਹਨ। ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਗਿਣਤੀ ਦੌਰਾਨ ਕੋਵਿਡ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਗਿਣਤੀ ਕੇਂਦਰਾਂ ਵਿੱਚ ਦਾਖਲ ਹੋਣ ਵਾਲੇ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। -ਪੀਟੀਆਈ