ਪਟਨਾ, 19 ਫਰਵਰੀ
ਬਿਹਾਰ ਦੇ ਸਮਸਤੀਪੁਰ ਡਿਵੀਜ਼ਨ ‘ਚ ਮਧੂਬਨੀ ਰੇਲਵੇ ਸਟੇਸ਼ਨ ‘ਤੇ ਖੜ੍ਹੀ ਸਵਤੰਤਰਤਾ ਸੈਲਾਨੀ ਐਕਸਪ੍ਰੈੱਸ ਰੇਲ ਗੱਡੀ ਦੇ 3 ਖਾਲ੍ਹੀ ਡੱਬਿਆਂ ‘ਚ ਅੱਜ ਸਵੇਰੇ ਅੱਗ ਲੱਗ ਗਈ। ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 9.13 ਵਜੇ ਦੀ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।