ਮੁੰਬਈ, 5 ਸਤੰਬਰ
ਭਾਰਤ ਦੀ ਆਜ਼ਾਦੀ ਦੀ 75 ਵਰ੍ਹੇ ਮੁਕੰਮਲ ਹੋਣ ’ਤੇ ਸਰਕਾਰ ਵੱਲੋਂ ਸ਼ੁਰੂ ਕੀਤੇ ‘ਆਜ਼ਾਦੀ ਕਾ ਅੰਮ੍ਰਿਤਮਹੋਤਸਵ’ ਤਹਿਤ ਅਸਾਮ ਰਾਈਫਲਜ਼ ਨੇ 3000 ਕਿਲੋਮੀਟਰ ਲੰਬੀ ਸਾਈਕਲ ਰੈਲੀ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਅਸਾਮ ਰਾਈਫਲਜ਼ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਪ੍ਰਦੀਪ ਚੰਦਰਨ ਨਾਇਰ ਨੇ ਸਿਲੌਂਗ ਤੋਂ ਨਵੀਂ ਦਿੱਲੀ ਤੱਕ ‘ਆਜ਼ਾਦ ਸਾਈਕਲ ਰੈਲੀ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਦੇ 75 ਸਾਲਾਂ ਵਿੱਚ ਹੋਏ ਵਿਕਾਸ ਅਤੇ ਦੇਸ਼ ਦੇ ਲੋਕਾਂ ਦਾ ਮਹਾਨ ਇਤਿਹਾਸ, ਸੱਭਿਆਚਾਰ, ਉਪਲੱਭਧੀਆਂ ਅਤੇ ਫਿਟ ਇੰਡੀਆ ਮੁਹਿੰਮ ਨੂੰ ਬੜ੍ਹਾਵਾ ਦੇਣ ਲਈ ਰੈਲੀ ਕਰਵਾਈ ਗਈ ਹੈ। -ਪੀਟੀਆਈ