ਭੋਪਾਲ, 3 ਦਸੰਬਰ
ਭੋਪਾਲ ਗੈਸ ਕਾਂਡ ਦੀ 36ਵੀਂ ਵਰ੍ਹੇਗੰਢ ਮਨਾਉਂਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਕਿ ਇਸ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਜਾਰੀ ਰੱਖੀ ਜਾਵੇਗੀ ਅਤੇ ਇਸ ਤ੍ਰਾਸਦੀ ਦੀ ਯਾਦ ’ਚ ਇੱਕ ਸਮਾਰਕ ਬਣਾਇਆ ਜਾਵੇਗਾ ਤਾਂ ਕਿ ਲੋਕ ਇਸ ਤੋਂ ਸਬਕ ਲੈ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਧਵਾਵਾਂ ਨੂੰ ਮੁੜ 1,000 ਰੁਪਏ ਪੈਨਸ਼ਨ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਸਾਲ 2019 ’ਚ ਬੰਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਯਾਦ ’ਚ ਭੋਪਾਲ ’ਚ ਇੱਕ ਸਮਾਰਕ ਵੀ ਬਣਾਇਆ ਜਾਵੇਗਾ ਤਾਂ ਕਿ ਲੋਕ ਇਸ ਤੋਂ ਸਬਕ ਲੈ ਸਕਣ।
-ਆਈਏਐੱਨਐੱਸ