ਮੁੰਬਈ ਵਿੱਚ ਭੋਜਪੁਰੀ ਅਦਾਕਾਰਾ ਅਨੁਪਮਾ ਪਾਠਕ ਵੱਲੋਂ ਖ਼ੁਦਕੁਸ਼ੀ

ਮੁੰਬਈ ਵਿੱਚ ਭੋਜਪੁਰੀ ਅਦਾਕਾਰਾ ਅਨੁਪਮਾ ਪਾਠਕ ਵੱਲੋਂ ਖ਼ੁਦਕੁਸ਼ੀ

ਮੁੰਬਈ, 7 ਅਗਸਤ

ਭੋਜਪੁਰੀ ਅਦਾਕਾਰਾ ਅਨੁਪਮਾ ਪਾਠਕ ਨੇ ਮੁੰਬਈ ਦੇ ਮੀਰਾ ਰੋਡ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਪਾਠਕ(40)ਦੀ ਲਾਸ਼ ਐਤਵਾਰ ਨੂੰ ‘ਮਹਾਡਾ ਕਲੋਨੀ’ ਵਿੱਚ ਉਸ ਦੇ ਕਿਰਾਏ ਦੇ ਫਲੈਅ ਵਿੱਚ ਲਟਕੀ ਮਿਲੀ ਸੀ। ਬਿਹਾਰ ਦੇ ਪੁੂਰਨੀਆ ਦੀ ਰਹਿਣ ਵਾਲੀ ਪਾਠਕ ਮੁੰਬਈ ਵਿੱਚ ਭੋਜਪੁਰੀ ਅਤੇ ਟੀਵੀ ਸ਼ੋਅ ਵਿੱਚ ਕੰਮ ਕਰਦੀ ਸੀ। ਖੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਉਸ ਨੇ ਫੇਸਬੁੱਕ ’ਤੇ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਹੁਣ ਉਹ ਕਿਸੇ ’ਤੇ ਵਿਸ਼ਵਾਸ ਨਹੀਂ ਕਰ ਸਕੇਗੀ। ਵੀਡੀਓ ਵਿੱਚ ਉਸ ਨੇ ਕਿਸੇ ’ਤੇ ਵਿਸ਼ਵਾਸ ਨਾ ਕਰ ਸਕਣ ਅਤੇ ਮਦਦ ਲਈ ਕੋਈ ਦੋਸਤ ਨਾ ਹੋਣ ਦੀ ਗੱਲ ਕਹੀ ਸੀ। ਪੁਲੀਸ ਨੇ ਦੱਸਿਆ ਕਿ ਘਟਨਾ ਵੇਲੇ ਅਦਾਕਾਰਾ ਦਾ ਪਤੀ ਕਿਸੇ ਕੰਮ ਬਾਹਰ ਗਿਆ ਹੋਇਆ ਸੀ। ਮੌਕੇ ’ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਦੋਸਤ ਵੱਲੋਂ ਊਸ ਦਾ ਦੁਪਹੀਆ ਸਕੂਟਰ ਵਾਪਸ ਨਾ ਕਰਨ ਕਾਰਨ ਉਹ ਠੱਗਿਆ ਮਹਿਸੂਸ ਕਰ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਫੇਸਬੁੱਕ ’ਤੇ ਉਸ ਦੀ ਅੰਤਿਮ ਪੋਸਟ,‘ ਅਲਵਿਦਾ ਸ਼ੁਭ ਰਾਤਰੀ’ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All