ਮੁੰਬਈ, 7 ਅਗਸਤ
ਭੋਜਪੁਰੀ ਅਦਾਕਾਰਾ ਅਨੂਪਮਾ ਪਾਠਕ ਨੇ ਮੁੰਬਈ ਦੇ ਮੀਰਾ ਰੋਡ ਇਲਾਕੇ ਵਿਚਲੇ ਆਪਣੇ ਘਰ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਦੱਸਿਆ ਕਿ ਅਨੂਪਮਾ (40) ਦੀ ਲਾਸ਼ ਲੰਘੇ ਐਤਵਾਰ ਨੂੰ ‘ਮਹਾਡਾ ਕਲੋਨੀ’ ਵਿਚਲੇ ਉਸ ਦੇ ਕਿਰਾਏ ਦੇ ਫਲੈਟ ’ਚੋਂ ਲਟਕਦੀ ਮਿਲੀ। ਬਿਹਾਰ ਦੇ ਪੂਰਨੀਆ ਦੀ ਰਹਿਣ ਵਾਲੀ ਅਨੂਪਮਾ ਮੁੰਬਈ ਆ ਕੇ ਫਿਲਮਾਂ ਤੇ ਟੀਵੀ ਸ਼ੋਅ ’ਚ ਕੰਮ ਕਰਦੀ ਸੀ। ਮੌਕੇ ਤੋਂ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। -ਪੀਟੀਆਈ