ਕੋਲਕਾਤਾ: ਭੀਮਾ ਕੋਰੇਗਾਓਂ ਹਿੰਸਾ ਕੇਸ ਵਿਚ ਐਨਆਈਏ ਵੱਲੋਂ ਤਲਬ ਕੀਤੇ ਗਏ ਕੋਲਕਾਤਾ ਦੇ ਪ੍ਰੋਫੈਸਰ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਏਜੰਸੀ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਪ੍ਰੋਫੈਸਰ ਨੇ ਕਿਹਾ ਕਿ ਉਹ ਕੋਵਿਡ-19 ਕਾਰਨ ਪੁੱਛਗਿੱਛ ਵੀਡੀਓ ਕਾਨਫ਼ਰੰਸ ਰਾਹੀਂ ਕਰਨ ਦੀ ਮੰਗ ਕਰ ਰਿਹਾ ਹੈ। ਏਜੰਸੀ ਨੇ ਆਈਆਈਐੱਸਈਆਰ ਦੇ ਪ੍ਰੋਫੈਸਰ ਪਾਰਥੋ ਸਾਰਥੀ ਰੇਅ ਨੂੰ 10 ਸਤੰਬਰ ਨੂੰ ਪੁੱਛਗਿੱਛ ਲਈ ਮੁੰਬਈ ਆਉਣ ਲਈ ਕਿਹਾ ਹੈ। ਰੇਅ ਨੇ ਕਿਹਾ ਕਿ ਉਹ ਏਜੰਸੀ ਦਾ ਜਵਾਬ ਉਡੀਕ ਰਿਹਾ ਹੈ। ਪ੍ਰੋਫੈਸਰ ਨੇ ਕਿਹਾ ਕਿ ਉਸ ਦਾ ਇਸ ਘਟਨਾ ਨਾਲ ਕੋਈ ਲੈਣ-ਦੇਣ ਨਹੀਂ ਹੈ ਤੇ ਨਾ ਹੀ ਉਹ ਕਦੇ ਭੀਮਾ-ਕੋਰੇਗਾਓਂ ਗਿਆ ਹੈ। ਉਸ ਖ਼ਿਲਾਫ਼ ਕੋਈ ਦੋਸ਼ ਵੀ ਨਹੀਂ ਹੈ। ਐਨਆਈਏ ਨੇ ਰੇਅ ਨੂੰ ਧਾਰਾ 160 ਸੀਆਰਪੀਸੀ ਤਹਿਤ ਗਵਾਹ ਵਜੋਂ ਤਲਬ ਕੀਤਾ ਹੈ।
-ਪੀਟੀਆਈ