ਨਵੀਂ ਦਿੱਲੀ, 23 ਅਕਤੂਬਰ
ਸੁਪਰੀਮ ਕੋਰਟ ਨੇ ਭੀਮਾ ਕੋਰੇਗਾਓਂ ਕੇਸ ਦੇ ਮੁਲਜ਼ਮ ਗੌਤਮ ਨਵਲੱਖਾ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਦਿੱਤੀਆਂ ਰਿਪੋਰਟਾਂ ਨੂੰ ਜਾਂਚਣ ਦੀ ਇਜਾਜ਼ਤ ਵੱਖ-ਵੱਖ ਧਿਰਾਂ ਨੂੰ ਦੇ ਦਿੱਤੀ ਹੈ। ਜਸਟਿਸ ਕੇ.ਐਮ. ਜੋਸਫ਼ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 9 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਨਵਲੱਖਾ ਦਾ ਇਲਾਜ ਮੁੰਬਈ ਦੇ ਜਸਲੋਕ ਹਸਪਤਾਲ ਵਿਚ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜੇਲ੍ਹ ’ਚ ਬੰਦ ਨਵਲੱਖਾ ਨੂੰ ਜੇਲ੍ਹ ਤੋਂ ਹਸਪਤਾਲ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਸਿਖ਼ਰਲੀ ਅਦਾਲਤ ਨੇ ਕਿਹਾ ਸੀ ਕਿ ਇਲਾਜ ਕਿਸੇ ਵੀ ਕੈਦੀ ਦਾ ਬੁਨਿਆਦੀ ਹੱਕ ਹੈ। ਸੁਪਰੀਮ ਕੋਰਟ ਅੱਜ ਨਵਲੱਖਾ ਦੀ ਉਸ ਪਟੀਸ਼ਨ ਉਤੇ ਸੁਣਵਾਈ ਕਰ ਰਿਹਾ ਸੀ ਜਿਸ ’ਚ ਉਨ੍ਹਾਂ ਮੰਗ ਕੀਤੀ ਸੀ ਕਿ ਜੇਲ੍ਹ ਦੀ ਬਜਾਏ ਉਨ੍ਹਾਂ ਨੂੰ ਘਰ ’ਚ ਨਜ਼ਰਬੰਦ ਰੱਖਿਆ ਜਾਵੇ। -ਏਐੱਨਆਈ