ਨਵੀਂ ਦਿੱਲੀ, 2 ਅਗਸਤ
ਐੱਨਆਈਏ ਨੇ ਭੀਮਾ ਕੋਰੇਗਾਓਂ ਐਲਗਾਰ ਪ੍ਰੀਸ਼ਦ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਹਨੀ ਬਾਬੂ ਦੀ ਨੋਇਡਾ ਸਥਿਤ ਰਿਹਾਇਸ਼ ਉਤੇ ਅੱਜ ਛਾਪਾ ਮਾਰਿਆ। ਦਿੱਲੀ ’ਵਰਸਿਟੀ ਦੇ ਪ੍ਰੋਫੈਸਰ ਨੂੰ 28 ਜੁਲਾਈ ਨੂੰ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਬਾਬੂ ਦੇ ਸੀਪੀਆਈ (ਮਾਓਇਸਟ) ਸਣੇ ਕਈ ਪਾਬੰਦੀ ਅਧੀਨ ਜਥੇਬੰਦੀਆਂ ਨਾਲ ਸੰਪਰਕ ਸਾਹਮਣੇ ਆਏ ਹਨ। ਹਨੀ ਬਾਬੂ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਏਜੰਸੀ ਨੇ ਇਕ ਅਕਾਊਂਟ ਬੁੱਕ, ਇਕ ਰਸੀਦ ਬੁੱਕ ਜ਼ਬਤ ਕੀਤੀ ਹੈ। ਇਹ ਸਮੱਗਰੀ ਡਾ. ਜੀਐਨ ਸਾਈਬਾਬਾ ਦੀ ਰਾਖ਼ੀ ਤੇ ਰਿਹਾਈ ਲਈ ਬਣੀ ਕਮੇਟੀ ਨਾਲ ਜੁੜੀ ਹੋਈ ਹੈ। ਕਈ ਹੋਰ ਦਸਤਾਵੇਜ਼, ਹਾਰਡ ਡਿਸਕ ਤੇ ਪੈੱਨ ਡਰਾਈਵ ਵੀ ਟੀਮ ਨਾਲ ਲੈ ਗਈ ਹੈ।
-ਆਈਏਐਨਐੱਸ