ਨਵੀਂ ਦਿੱਲੀ: ਆਰਐੱਸਐੱਸ ਨਾਲ ਸਬੰਧਤ ਭਾਰਤੀ ਕਿਸਾਨ ਯੁੂਨੀਅਨ ਨੇ ਅੱਜ ਐਲਾਨ ਕੀਤਾ ਕਿ ਉਹ ਮੰਗਾਂ ਦੇ ਹੱਕ ਵਿੱਚ 19 ਦਸੰਬਰ ਨੂੰ ਕੌਮੀ ਰਾਜਧਾਨੀ ਵਿੱਚ ਰੈਲੀ ਕਰੇਗੀ। ਯੂਨੀਅਨ ਦੇ ਸਕੱਤਰ ਕੇ ਸਾਈ ਰੈੱਡੀ ਨੇ ਕਿਹਾ ਕਿ 8 ਅਤੇ 9 ਅਕਤੂਬਰ ਨੂੰ ਹੋਈ ਕੌਮੀ ਕਾਰਕਾਰਨੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਦੀ ਵਿੱਤੀ ਸਥਿਰਤਾ ਅਹਿਮ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 19 ਦਸੰਬਰ ਨੂੰ ਦਿੱਲੀ ਵਿੱਚ ‘ਕਿਸਾਨ ਗਰਜਨਾ ਰੈਲੀ’ ਕੀਤੀ ਜਾਵੇਗੀ ਅਤੇ ਸਰਕਾਰ ਤੋਂ ਖੇਤੀ ਸੰਦ ਅਤੇ ਖਾਦ ’ਤੋਂ ਜੀਐਸਟੀ ਹਟਾਉਣ ਕਰਨ ਦੀ ਮੰਗ ਕੀਤੀ ਜਾਵੇਗੀ। -ਏਜੰਸੀ