ਹੈਦਰਾਬਾਦ, 29 ਅਕਤੂਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਤਿਲੰਗਾਨਾ ਦੇ ਮਹਬਿੂਬਨਗਰ ਸ਼ਹਿਰ ਦੇ ਧਰਮਪੁਰ ਤੋਂ ਅੱਜ ਮੁੜ ਸ਼ੁਰੂ ਹੋਈ ਅਤੇ ਇਸ ਦੇ 20 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਉਮੀਦ ਹੈ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਅਦਾਕਾਰਾ ਪੂਨਮ ਕੌਰ ਅਤੇ ਉਸਮਾਨੀਆ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਵੀ ਸਨ। ਰਾਜ ਵਿੱਚ ਯਾਤਰਾ ਦਾ ਇਹ ਚੌਥਾ ਦਿਨ ਹੈ।