ਨਵੀਂ ਦਿੱਲੀ: ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਨੂੰ ਅੱਜ ਅਲਾਹਾਬਾਦ ਹਾਈ ਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਕਾਨੂੰਨ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੀਫ ਜਸਟਿਸ ਦੇ ਅਹੁਦੇ ਤੋਂ ਜਸਟਿਸ ਯਾਦਵ ਦੇ ਸੇਵਾਮੁਕਤ ਹੋਣ ਤੋਂ ਬਾਅਦ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਭੰਡਾਰੀ 26 ਜੂਨ 2021 ਤੋਂ ਚੀਫ ਜਸਟਿਸ ਦਾ ਕਾਰਜਭਾਰ ਸੰਭਾਲਣਗੇ। -ਪੀਟੀਆਈ