ਕੋਲਕਾਤਾ, 12 ਮਈ
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਵਿਡ- 19 ਵੈਕਸੀਨਾਂ ਦੇ ਉਤਪਾਦਨ ਲਈ ਜ਼ਮੀਨ ਅਤੇ ਸਾਰੀ ਲੋੜੀਂਦੀ ਸਹਾਇਤਾ ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਬੈਨਰਜੀ ਨੇ ਵੈਕਸੀਨਾਂ ਦੇ ਉਦਾਰ ਅਤੇ ਤੇਜ਼ੀ ਨਾਲ ਦਰਾਮਦ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਆਲਮੀ ਨਿਰਮਾਤਾਵਾਂ ਨੂੰ ਭਾਰਤੀ ਫ਼੍ਰੈਂਚਾਈਜ਼ੀ ਦੇਣ ਲਈ ਉਤਾਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਤ੍ਰਿਣਮੂਲ ਕਾਂਗਰਸ ਮੁਖੀ ਨੇ ਪੱਤਰ ’ਚ ਕਿਹਾ, ‘ਅਸੀਂ, ਪੱਛਮੀ ਬੰਗਾਲ ’ਚ ਕਿਸੇ ਵੀ ਅਧਿਕਾਰਤ ਵੈਕਸੀਨ ਦੇ ਉਤਪਾਦਨ ਲਈ ਕਿਸੇ ਵੀ ਉਤਪਾਦਨ/ਫ਼੍ਰੈਂਚਾਈਜ਼ੀ ਅਪਰੇਸ਼ਨ ਵਾਸਤੇ ਜ਼ਮੀਨ ਅਤੇ ਸਹਿਯੋਗ ਦੇਣ ਲਈ ਤਿਆਰ ਹਾਂ।’ -ਪੀਟੀਆਈ