ਜੈਪੁਰ, 1 ਜੂਨ
ਰਾਜਸਥਾਨ ਦੇ ਜ਼ਿਲ੍ਹੇ ਚਿਤੌੜਗੜ੍ਹ ਵਿੱਚ ਅੱਜ ਕੁੱਝ ਅਣਪਛਾਤਿਆਂ ਨੇ ਹਿੰਦੂ ਜਥੇਬੰਦੀ ਨਾਲ ਸਬੰਧਤ ਇੱਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਜਰੰਗ ਨਾਲ ਸਬੰਧਤ ਰਤਨ ਸੋਨੀ ਵਜੋ ਹੋਈ ਹੈ। ਬੀਤੀ ਰਾਤ ਸ਼ਰਾਬ ਦੇ ਠੇਕੇ ਦੇ ਬਾਹਰ ਕੁੱਝ ਲੋਕਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਲਾਜ ਲਈ ਉਦੈਪੁਰ ਦੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਰੋਸ ਵਜੋਂ ਹਿੰਦੂ ਜਥੇਬੰਦੀਆਂ ਨੇ ਅੱਜ ਇੱਥੇ ਬਾਜ਼ਾਰ ਬੰਦ ਰੱਖੇ ਅਤੇ ਇੱਕ ਟੈਂਪੂ ਨੂੰ ਅੱਗ ਲਾ ਦਿੱਤੀ। ਚਿਤੌੜਗੜ੍ਹ ਦੀ ਐੱਸਪੀ ਪ੍ਰੀਤੀ ਜੈਨ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਵਾਧੂ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। -ਪੀਟੀਆਈ